ਪਰਿਭਾਸ਼ਾ
ਮਸਨਦ (ਗੱਦੀ) ਨਾਲ ਸੰਬੰਧ ਰੱਖਣ ਵਾਲਾ. ਜੋ ਲੋਕ ਸਿੱਖਾਂ ਤੋਂ ਦਸੌਂਧ ਅਤੇ ਕਾਰ ਭੇਟਾ ਉਗਰਾਹੁਁਦੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ, ਉਹ ਮਸੰਦ ਕਹੇ ਜਾਂਦੇ ਸਨ.¹ ਚੌਥੇ ਸਤਿਗੁਰੂ ਦੇ ਸਮੇਂ ਤੋਂ ਲੈਕੇ ਸੰਮਤ ੧੭੫੫ ਤੀਕ ਇਹ ਸਿਲਸਿਲਾ ਰਿਹਾ. ਫੇਰ ਦਸ਼ਮੇਸ਼ ਨੇ ਮਸੰਦਾਂ ਦੀਆਂ ਬੁਰੀਆਂ ਕਰਤੂਤਾਂ ਦੇਖਕੇ ਇਹ ਅਹੁਦਾ ਹਟਾ ਦਿੱਤਾ, ਬਲਕਿ ਅਮ੍ਰਿਤ ਸਮੇਂ ਉਪਦੇਸ਼ ਦਿੱਤਾ ਕਿ ਮਸੰਦਾਂ ਨਾਲ ਨਹੀਂ ਵਰਤਣਾ. "ਤਜ ਮਸੰਦ, ਪ੍ਰਭੁ ਏਕ ਜਪ, ਯਹ ਬਿਬੇਕ ਤਹਿਂ ਕੀਨ." (ਗੁਰੁਸੋਭਾ) "ਜੌ ਕਰ ਸੇਵ ਮਸੰਦਨ ਕੀ, ਕਹਿਂ ਆਨ ਪ੍ਰਸਾਦ ਸਭੈ ਮੁਹਿ ਦੀਜੈ." (੩੩ ਸਵੈਯੇ)
ਸਰੋਤ: ਮਹਾਨਕੋਸ਼