ਪਰਿਭਾਸ਼ਾ
ਵ੍ਯ- ਵਿੱਚ. ਅੰਦਰ. ਮੇਂ ਦੇਖੋ, ਮਹਿ। ੨. ਮਹਕ (ਸੁਗੰਧ) ਦਾ ਸੰਖੇਪ. "ਚੋਆ ਚੰਦਨ ਮਹ ਮਹਕਾਏ." (ਭਾਗੁ) ੩. ਫ਼ਾ. . ਮਾਹ (ਮਾਸ- ਮਹੀਨੇ) ਦਾ ਸੰਖੇਪ. "ਵਰਤ ਨ ਰਹਉ, ਨ ਮਹ ਰਮਦਾਨਾ." (ਭੈਰ ਮਃ ੫) ਨਾ ਰਮਜਾਨ ਦਾ ਮਹੀਨਾ, ਅਰਥਾਤ ਰੋਜ਼ੇ। ੪. ਮਾਹ. ਚੰਦ੍ਰਮਾ. ਚੰਦ। ੫. ਸੰ. ਮਹ੍. ਧਾ ਸਨਮਾਨ ਕਰਨਾ, ਪੂਜਾ ਕਰਨਾ, ਆਨੰਦ ਕਰਨਾ। ੬. ਸੰਗ੍ਯਾ- ਯਗ੍ਯ। ੭. ਮਹਿਸ. ਭੈਂਸਾ. ਝੋਟਾ। ੮. ਉਤਸਵ। ੯. ਤੇਜ. ਪ੍ਰਤਾਪ.
ਸਰੋਤ: ਮਹਾਨਕੋਸ਼