ਪਰਿਭਾਸ਼ਾ
ਮਾਹਰ ਦਾ ਸੰਖੇਪ। ੨. ਅ਼. [مہر] ਸੰਗ੍ਯਾ- ਇਸਲਾਮਮਤ ਅਨੁਸਾਰ ਉਹ ਰਕਮ, ਜੋ ਨਿਕਾਹ ਸਮੇਂ ਪਤੀ ਵੱਲੋਂ ਇਸਤ੍ਰੀ ਨੂੰ ਦੇਣੀ ਠਹਿਰਾਈ ਜਾਵੇ. ਇਸ ਦੀ ਕੋਈ ਖ਼ਾਸ ਹੱਦ ਨਹੀਂ ਇਸਤ੍ਰੀ ਦਾ ਦਰਜਾ ਅਤੇ ਸੁੰਦਰਤਾ ਪੁਰ ਨਿਰਭਰ ਹੈ, ਪਰ ਦਸ ਦਿਰਹਮ ਅਰਥਾਤ ੨/-) ਤੋਂ ਘੱਟ ਮਹਰ ਨਹੀਂ ਹੋ ਸਕਦਾ. ਇਸਤ੍ਰੀ ਜਦ ਚਾਹੇ ਪਤਿ ਤੋਂ ਮਹਰ ਲੈ ਸਕਦੀ ਹੈ। ੩. ਸੰ. महर्. ਚੌਥਾ ਆਸਮਾਨੀ ਲੋਕ। ੪. ਮਹੱਤਰ ਦਾ ਸੰਖੇਪ. ਪ੍ਰਧਾਨ. ਮੁਖੀਆ. "ਮਹਰ ਮਲੂਕ ਕਹਾਈਐ." (ਸ੍ਰੀ ਅਃ ਮਃ ੧) ੫. ਕ੍ਰਿਸਨ ਜੀ ਦੇ ਪਿਤਾ ਨੰਦ ਦੀ ਉਪਾਧੀ (ਲਕ਼ਬ). "ਨੰਦ ਮਹਰ ਲੈ ਭੇਟ ਕੋ ਗਯੋ ਕੰਸ ਕੇ ਪਾਸ." (ਕ੍ਰਿਸਨਾਵ)
ਸਰੋਤ: ਮਹਾਨਕੋਸ਼