ਪਰਿਭਾਸ਼ਾ
ਬਾਬਾ ਬੀਰਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਚਾਟੜਾ ਨਿਹਾਲਸਿੰਘ, ਜੋ ਸਾਧਸੰਗਤਿ ਦੀ ਵਡੇ ਪ੍ਰੇਮਭਾਵ ਨਾਲ ਸੇਵਾ ਕਰਦਾ ਅਤੇ ਆਏ ਸਿੱਖਾਂ ਨੂੰ ਅੰਨ ਜਲ ਆਦਿ ਦੇਣ ਸਮੇਂ "ਲਓ ਮਹਾਰਾਜ! ਲਓ਼ ਮਹਾਰਾਜ! !" ਸ਼ਬਦ ਬੋਲਿਆ ਕਰਦਾ ਸੀ, ਜਿਸ ਕਾਰਣ ਉਸ ਦਾ ਨਾਉਂ "ਮਹਾਰਾਜਸਿੰਘ" ਪ੍ਰਸਿੱਧ ਹੋਗਿਆ.
ਸਰੋਤ: ਮਹਾਨਕੋਸ਼