ਮਹਾਵਾਕ੍ਯ
mahaavaakya/mahāvākya

ਪਰਿਭਾਸ਼ਾ

ਉੱਤਮ ਵਚਨ। ੨. ਸਤ੍ਯ ਅਤੇ ਸਾਰ ਵਾਲਾ ਵਾਕ੍ਯ। ੩. ਗੁਰਵਾਕ। ੪. ਹਿੰਦੂਮਤ ਅਨੁਸਾਰ ਉਪਨਿਸਦਾਂ ਵਿੱਚ ਲਿਖੇ ਚਾਰ ਵੇਦਾਂ ਦੇ ਸਾਰਰੂਪ ਚਾਰ ਬਚਨ-#ਪ੍ਰਗ੍ਯਾਨ ਮਾਨੰਦਬ੍ਰਹਮ੍‌ (ਰਿਗ)#ਅਹੰਬ੍ਰਹਮਿਸ੍‍ਮ (ਯਜੁਰ)#ਤਤ੍ਵਮਸਿ(ਸ਼ਾਮ)#ਅਯਮਾਤਮਾਬ੍ਰਹਮ੍‍ (ਅਥਰ੍‍ਵ)#ਵੈਸਨਵ ਸੰਪ੍ਰਦਾਯ ਵਾਲਿਆਂ ਨੇ ਇੱਕ ਇੱਕ ਵਾਕ ਦੇ ਤਿੰਨ ਤਿੰਨ ਹਿੱਸੇ ਕਰਕੇ (ਯਥਾ- ਪ੍ਰਗ੍ਯਾਨੰ, ਆਨੰਦੰ, ਬ੍ਰਹਮ) ਚਾਰ ਵਾਕਾਂ ਦੇ ਬਾਰਾਂ ਮਹਾਵਾਕ ਕਲਪੇ ਹਨ. ਭਾਈ ਸੰਤੋਖਸਿੰਘ ਨੇ ਭੀ ਇੱਕ ਥਾਂ ਦ੍ਵਾਦਸ਼ ਮਹਾਵਾਕ ਲਿਖੇ ਹਨ, ਯਥਾ- "ਦ੍ਵਾਦਸ ਮਹਾਵਾਕ ਕੋ ਪਾਇ। ਕਮਲਾਸਨ ਵਿਸਤਾਰ ਉਪਾਇ।।" (ਗੁਪ੍ਰਸੂ)
ਸਰੋਤ: ਮਹਾਨਕੋਸ਼