ਮਹਿਖ
mahikha/mahikha

ਪਰਿਭਾਸ਼ਾ

ਸੰ. ਮਹਿਸ. ਵਿ- ਬਲਵਾਨ। ੨. ਸੰਗ੍ਯਾ ਝੋਟਾ. ਭੈਂਸਾ। ੩. ਸੂਰਜ। ੪. ਮਹਿਖਾਸੁਰ ਲਈ ਭੀ ਮਹਿਖ ਸ਼ਬਦ ਆਇਆ ਹੈ. "ਮਹਿਖ ਦੈਤ ਸੂਰਯੰ." (ਚੰਡੀ ੨) ੫. ਨਰਮਦਾ ਦੇ ਕਿਨਾਰੇ ਦਾ ਦੱਖਣੀ ਦੇਸ਼, ਜਿਸ ਨੂੰ ਪੁਰਾਣਾਂ ਵਿੱਚ ਮਹਿਸਮੰਡਲ ਭੀ ਲਿਖਿਆ ਹੈ.
ਸਰੋਤ: ਮਹਾਨਕੋਸ਼