ਮਹਿਖਾਸੁਰ
mahikhaasura/mahikhāsura

ਪਰਿਭਾਸ਼ਾ

ਸੰ. ਮਹਿਸਾਸੁਰ, ਝੋਟੇ ਦੀ ਸ਼ਕਲ ਦਾ ਇੱਕ ਅਸੁਰ, ਜੋ ਰੰਭ ਦੈਤ ਦੇ ਵੀਰਯ ਤੋਂ ਮੱਝ (ਮਹਿਸੀ) ਦੇ ਉਦਰ ਤੋਂ ਜਨਮਿਆ. ਇਸ ਨੂੰ ਦੁਰਗਾ ਨੇ ਮਾਰਿਆ. "ਜਬ ਮਹਿਖਾਸੁਰ ਮਾਰਿਓ ਸਭ ਦੈਤਨ ਕੋ ਰਾਜ." (ਚੰਡੀ ੧) ੨. ਮਹਾਭਾਰਤ ਵਿੱਚ, ਇੱਕ ਮਹਿਖਾਸੁਰ ਦੈਤ ਦਾ ਸਕੰਦ (ਸ਼ਿਵਪੁਤ੍ਰ) ਦ੍ਵਾਰਾ ਮਾਰੇਜਾਣਾ ਭੀ ਲਿਖਿਆ ਹੈ.
ਸਰੋਤ: ਮਹਾਨਕੋਸ਼