ਮਹਿਮੂਦਪੁਰ
mahimoothapura/mahimūdhapura

ਪਰਿਭਾਸ਼ਾ

ਜਿਲਾ ਮਾਂਟਗੁਮਰੀ, ਤਸੀਲ ਪਾਕਪਟਨ, ਥਾਣਾ ਕਬੀਰ ਦਾ ਇੱਕ ਪਿੰਡ, ਜਿਸ ਨੂੰ "ਟਿੱਬਾ ਅਬੋਹਰ" ਭੀ ਆਖਦੇ ਹਨ. ਇਹ ਰੇਲਵੇ ਸਟੇਸ਼ਨ ਪਾਕਪਟਨ ਤੋਂ ੧੨. ਮੀਲ ਦੇ ਕਬੀਰ ਲਹਿਂਦੇ ਵੱਲ ਹੈ. ਇਸ ਪਿੰਡ ਤੋਂ ਉੱਤਰ ਪੱਛਮ ਇੱਕ ਮੀਲ ਦੇ ਕਰੀਬ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਇੱਥੇ ਇੱਕ ਫ਼ਕ਼ੀਰ "ਚਿਸ਼ਤੀ" ਨਾਲ ਗੋਸ਼ਟ ਕੀਤੀ. ਦਰਬਾਰ ਛੋਟਾ ਜਿਹਾ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਹੈ. ੧੨. ਘੁਮਾਉਂ ਦੇ ਕਰੀਬ ਜ਼ਮੀਨ ਪਿੰਡ ਵੱਲੋਂ ਹੈ. ੧. ਕੱਤਕ ਨੂੰ ਮੇਲਾ ਹੁੰਦਾ ਹੈ.
ਸਰੋਤ: ਮਹਾਨਕੋਸ਼