ਪਰਿਭਾਸ਼ਾ
ਜਿਲਾ ਫੀਰੋਜਪੁਰ, ਤਸੀਲ ਥਾਣਾ ਮੋਗਾ ਦਾ ਪਿੰਡ, ਜੋ ਰੇਲਵੇ ਸਟੇਸ਼ਨ ਮੋਗੇ ਤੋਂ ਚਾਰ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਸਮੀਪ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ "ਗੁਰੂਸਰ" ਨਾਮਕ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮੱਦੋਕੇ ਤੋਂ ਡਰੋਲੀ ਜਾਂਦੇ ਵਿਰਾਜੇ ਹਨ. ਗੁਰਦ੍ਵਾਰਾ ਨਵਾਂ ਛੋਟਾ ਜਿਹਾ ਬਣਿਆ ਹੋਇਆ ਹੈ. ਅਕਾਲਸਿੰਘ ਪੁਜਾਰੀ ਹੈ.
ਸਰੋਤ: ਮਹਾਨਕੋਸ਼