ਮਹੋਦਰ
mahothara/mahodhara

ਪਰਿਭਾਸ਼ਾ

ਵਿ- ਵਡੇ ਉਦਰ (ਪੇਟ) ਵਾਲਾ. ਢਿੱਡਲ। ੨. ਸੰਗ੍ਯਾ- ਵਡਾ ਪੇਟ। ੩. ਰਾਵਣ ਦਾ ਇੱਕ ਮੰਤ੍ਰੀ. "ਹਤ੍ਯੋ ਮਹੋਦਰ ਦੇਖਕਰ." (ਰਾਮਾਵ) ੪. ਮਹਾਭਾਰਤ ਅਨੁਸਾਰ ਇੱਕ ਰਿਖੀ. ਦੇਖੋ, ਕਪਾਲਮੋਚਨ ੨। ੫. ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ.
ਸਰੋਤ: ਮਹਾਨਕੋਸ਼