ਪਰਿਭਾਸ਼ਾ
ਇਹ ਅਮ੍ਰਿਤਸਰ ਦੇ ਪਰਗਣੇ ਦਾ ਹਾਕਿਮ ਅਤੇ ਮੰਡਿਆਲੇ ਪਿੰਡ ਦਾ ਵਸਨੀਕ ਸੀ, ਅਰ ਦਰਬਾਰ ਹਰਿਮੰਦਿਰ ਅੰਦਰ ਕੰਚਨੀ ਦਾ ਨਾਚ ਕਰਾਉਂਦਾ ਅਤੇ ਹੁੱਕਾ ਪੀਂਦਾ ਸੀ. ਸੰਮਤ ੧੭੯੭ ਵਿੱਚ ਮਤਾਬਸਿੰਘ ਮੀਰਾਕੋਟੀਏ ਅਰ ਸੁੱਖਾਸਿੰਘ ਕੰਬੋਮਾੜੀ ਵਾਲੇ ਨੇ ਜਟਕਾ ਲਿਬਾਸ ਪਹਿਨਕੇ ਹਰਿਮੰਦਿਰ ਅੰਦਰ ਮੱਸੇ ਦਾ ਸਿਰ ਵੱਢਿਆ ਅਤੇ ਉਸ ਦੇ ਸਾਥੀ ਕੁਕਰਮੀਆਂ ਨੂੰ ਯੋਗ ਦੰਡ ਦਿੱਤਾ. ਦੇਖੋ, ਮਤਾਬਸਿੰਘ.
ਸਰੋਤ: ਮਹਾਨਕੋਸ਼