ਯਕ੍ਸ਼੍‍
yaksh‍/yaksh‍

ਪਰਿਭਾਸ਼ਾ

ਸੰ. यक्ष्. ਧਾ- ਆਰਾਧਨ ਕਰਨਾ, ਪੂਜਨ ਕਰਨਾ, ਸਤਕਾਰ (ਆਦਰ) ਕਰਨਾ। ੨. ਸੰਗ੍ਯਾ- ਦੇਵਤਾ, ਜੋ ਪੂਜਿਆ ਜਾਂਦਾ ਹੈ। ੩. ਦੇਵਤਿਆਂ ਦੀ ਇੱਕ ਖਾਸ ਜਾਤਿ. ਗੁਹ੍ਯਕ. ਕੁਬੇਰ ਦੀ ਸੇਵਾ ਵਿੱਚ ਰਹਿਣ ਵਾਲੇ ਦੇਵਤੇ. ਵਿਸਨੁਪੁਰਾਣ ਅੰਸ਼ ੧, ਅਃ ੫. ਵਿੱਚ ਲਿਖਿਆ ਹੈ ਕਿ ਇੱਕ ਵੇਰ ਬ੍ਰਹਮਾ ਨੂੰ ਭੁੱਖ ਲੱਗੀ, ਉਸ ਤਮੋ ਪ੍ਰਕ੍ਰਿਤਿ ਤੋਂ ਯਕ੍ਸ਼੍‍ ਪੈਦਾ ਹੋਏ। ੪. ਇੰਦ੍ਰ ਦਾ ਘਰ। ੫. ਯਕ੍ਸ਼ਾਂ ਦਾ ਸ੍ਵਾਮੀ ਕੁਬੇਰ.
ਸਰੋਤ: ਮਹਾਨਕੋਸ਼