ਪਰਿਭਾਸ਼ਾ
ਸੰ. यत. ਧਾ- ਨਿਸ਼ਚਾ ਕਰਨਾ, ਜਤਨ ਕਰਨਾ, ਦੁੱਖ ਦੇਣਾ, ਦੰਡ ਦੇਣਾ, ਹੁਕਮ ਕਰਨਾ, ਏਕਤ੍ਰ ਕਰਨਾ, ਮਿਹਨਤ ਕਰਨਾ, ਰੋਕਣਾ, ਵਾਪਿਸ ਦੇਣਾ, ਸ੍ਵੱਛ ਕਰਨਾ। ੨. ਵ੍ਯ- ਜੋ. ਜਿਤਨਾ। ੩. ਸੰਗ੍ਯਾ- ਰੋਕਣ (ਨਿਗ੍ਰਹ) ਦੀ ਕ੍ਰਿਯਾ. ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਵਰਜਣ ਦਾ ਭਾਵ। ੪. ਵਿ- ਰੋਕਿਆ. ਵਰਜਿਆ। ੫. ਵ੍ਯ- ਯਤਃ (यतस्). ਜਿਸ ਸੇ. ਜਿਸ ਲਿਯੇ। ੬. ਕਿਉਂਕਿ.
ਸਰੋਤ: ਮਹਾਨਕੋਸ਼