ਯਮਕ
yamaka/yamaka

ਪਰਿਭਾਸ਼ਾ

ਸੰ. ਵਿ- ਦੁਹਰਾ। ੨. ਸੰਗ੍ਯਾ- ਇੱਕ ਸ਼ਬਦਾਲੰਕਾਰ, ਜਿਸ ਦਾ ਲੱਛਣ ਹੈ ਕਿ ਸ਼ਬਦ ਅਨੇਕ ਵਾਰ ਆਵੇ, ਪਰ ਉਸ ਦਾ ਅਰਥ ਜੁਦਾ ਹੋਵੇ.#ਇਕ ਪਦ ਵਾਰ ਅਨੇਕ ਜਿ ਆਵੈ,#ਅਰਥਹਿ ਭਿੰਨ ਭਿੰਨ ਪ੍ਰਗਟਾਵੈ,#ਸੋ ਯਮਕਾਲੰਕਾਰ ਬਖਾਨੈ,#ਕਵਿ ਸੰਤੋਖਸਿੰਘ ਗੁਣੀ ਪ੍ਰਮਾਨੈ. (ਗਰਬਗੰਜਨੀ)#ਉਦਾਹਰਣ-#ਭਾਂਤਿ ਭਾਂਤਿ ਬਨ ਬਨ ਅਵਗਾਹੇ. (ਮਾਝ ਮਃ ੫)#ਇੱਕ ਬਨ ਸ਼ਬਦ ਜੰਗਲ ਦਾ ਬੋਧਕ ਹੈ, ਦੂਜੇ ਦਾ ਅਰਥ ਜਲ (ਤੀਰਥ) ਹੈ.#ਸੋ ਜੀਵਤ ਜਿਂਹਿ ਜੀਵਤ ਜਪਿਆ. (ਬਾਵਨ) ਇੱਕ ਜੀਵਤ ਦਾ ਅਰਥ ਜੀਉਂਦਾ ਅਤੇ ਦੂਜੇ ਦਾ ਚੇਤਨਰੂਪ ਪਰਮਾਤਮਾ ਹੈ.#ਮੁੰਡ ਕੋ ਮੁੰਡ ਉਤਾਰ ਦਯੋ,#ਅਬ ਚੰਡ ਕੋ ਹਾਥ ਲਗਾਵਤ ਚੰਡੀ. (ਚੰਡੀ ੧)#ਭਾਜਤ ਦੇਵ ਵਿਲੋਕਤ ਮੋਹਿ ਸੋ#ਤੂੰ ਲਰਕਾ ਲਰ ਕਾ ਫਲ ਪੈਹੈਂ? ××#ਏਕਹਿ ਬਾਨ ਲਗੇ ਹਮਰੇ,#ਉਡਮੰਡਲ¹ ਮੇ ਅਬ ਹੀ ਉਡ ਜੈਹੋ××#ਸ਼੍ਰੀ ਹਰਿ ਕੇ ਸਰ ਭੂਪਤਿ ਕੇ#ਤਨ ਕੋ ਤਨਕੋ ਨਹਿ ਭੇਟਨ ਪਾਏ. (ਕ੍ਰਿਸਨਾਵ)#ਸਤਿਗੁਰੁ, ਮਮ ਬੇਰੀ ਕਟੋ, ਨਿਜ ਬੇਰੀ ਪਰਚਾਰ,#ਇਹ ਬੇਰੀ ਹੁਇ ਭਵ ਸਫਲ, ਬਿਨ ਬੇਰੀ ਕਰ ਪਾਰ. (ਨਾਪ੍ਰ)#ਇਸ ਦੋਹੇ ਵਿੱਚ ਬੇਰੀ ਸ਼ਬਦ ਦਾ ਅਰਥ ਬੇੜੀ (ਬੰਧਨ) ਨੌਕਾ (ਕਿਸ਼ਤੀ), ਵੇਲਾ ਅਤੇ ਦੇਰੀ ਹੈ. ਦੇਖੋ, ਹਰਿ ਸ਼ਬਦ.
ਸਰੋਤ: ਮਹਾਨਕੋਸ਼