ਪਰਿਭਾਸ਼ਾ
ਯਮਦਿ੍ਵਤੀਯਾ. ਕੱਤਕ ਸੁਦੀ ੨. ਮਹਾਭਾਰਤ ਵਿੱਚ ਲਿਖਿਆ ਹੈ ਕਿ ਇਸ ਦਿਨ ਯਮ ਨੇ ਆਪਣੀ ਭੈਣ ਯਮੁਨਾ ਦੇ ਘਰ ਭੋਜਨ ਕੀਤਾ ਸੀ. ਇਸ ਲਈ ਇਸ ਦੂਜ ਨੂੰ ਭੈਣ ਦੇ ਹੱਥੋਂ ਭੋਜਨ ਛਕਣਾ ਮੰਗਲਕਾਰੀ ਹੈ. ਜ੍ਯੋਤਿਸ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਯਮਦੂਤ ਨੂੰ ਯਾਤ੍ਰਾ ਕਰਨ ਵਾਲਾ ਮਰ ਜਾਂਦਾ ਹੈ. ਇਸ ਦਿਨ ਵਿਦ੍ਯਾ ਪੜ੍ਹਨੀ ਅਤੇ ਪੜ੍ਹਾਉਣੀ ਭੀ ਵਰਜੀ ਹੈ. ਇਸ ਦਾ ਨਾਮ ਭਾਈ ਦੂਜ ਭੀ ਹੈ. ਦੇਖੋ, ਭਾਈਦੂਜ.
ਸਰੋਤ: ਮਹਾਨਕੋਸ਼