ਪਰਿਭਾਸ਼ਾ
ਸੰ. युञ्जानयोगिन्. ਸੰਗ੍ਯਾ- ਯੋਗਵਿਦ੍ਯਾ- ਦੇ ਪ੍ਰਭਾਵ ਕਰਕੇ ਸਭ ਕੁਝ ਜਾਣਨ ਵਾਲਾ ਯੋਗੀ. ਕਿਤਨੇ ਵਿਦ੍ਵਾਨਾਂ ਦੇ ਮਤ ਅਨੁਸਾਰ ਯੁਕ੍ਤਯੋਗੀ ਉਹ ਹੈ, ਜਿਸ ਨੂੰ ਬਿਨਾ ਕਿਸੇ ਸਾਧਨ ਦੇ ਸਰਵਗ੍ਯਤਾ ਹੈ, ਯਥਾ ਈਸ਼੍ਵਰ ਅਤੇ ਉਸ ਦੇ ਅਵਤਾਰ. ਅਰ ਯੁੰਜਾਨ ਯੋਗੀ ਉਹ ਹੈ, ਜਿਸ ਨੂੰ ਸਾਧਨਾ ਦੇ ਬਲ ਦ੍ਵਾਰਾ ਸਰਵਗ੍ਯਤਾ ਪ੍ਰਾਪਤ ਹੋਈ ਹੈ.
ਸਰੋਤ: ਮਹਾਨਕੋਸ਼