ਯੂ. ਪੀ.
yoo. pee./yū. pī.

ਪਰਿਭਾਸ਼ਾ

United Provinces of Agra and Oudh ਆਗਰੇ ਅਤੇ ਅਵਧ ਦੇ ਸੰਯੁਕ੍ਤ ਪ੍ਰਾਂਤ. ਪਹਿਲਾਂ ਇਸ ਦਾ ਨਾਮ ਉੱਤਰ ਪੱਛਮੀ ਸੂਬਾ N. W. P. ਸੀ, ਪਰ ਜਦ ਸਨ ੧੯੦੧ ਵਿੱਚ ਪੰਜਾਬ ਦੇ ਉੱਤਰ ਪੱਛਮੀ ਹਿੱਸੇ ਨੂੰ ਵੱਖਰਾ ਕਰਕੇ ਉਸਦਾ ਨਾਮ ਨਾਰਥ ਵੈਸ੍‌ਟ੍ਰਨ ਫ੍ਰਾਂਟੀਅਰ ਪ੍ਰਾਵਿੰਸ (N. W. F. P) ਰੱਖਿਆ, ਤਾਂ ਝਮੇਲੇ ਤੋਂ ਬਚਣ ਲਈ ਇਹ ਸੰਗ੍ਯਾ ਥਾਪੀ ਗਈ. ਇਸ ਇਲਾਕੇ ਦਾ ਰਕਬਾ ੧੦੭, ੦੦੦ ਅਤੇ ਜਨਸੰਖ੍ਯਾ ੪੫, ੫੦੦, ੦੦੦ ਹੈ. ਪ੍ਰਧਾਨ ਸ਼ਹਿਰ ਪ੍ਰਯਾਗ ਲਖਨਊ ਕਾਸ਼ੀ ਆਦਿ ਹਨ. ਇਸ ਦੀ ਰਾਜਧਾਨੀ ਅਲਾਹਾਬਾਦ (ਪ੍ਰਯਾਗ) ਹੈ, ਪਰ ਅਵਧ ਵਾਲਿਆਂ ਨੂੰ ਪ੍ਰਸੰਨ ਕਰਨ ਲਈ ਇਸ ਸੂਬੇ ਦੀ ਸਰਕਾਰ ਕੁਝ ਚਿਰ ਲਖਨਊ ਭੀ ਰਹਿਂਦੀ ਹੈ.
ਸਰੋਤ: ਮਹਾਨਕੋਸ਼