ਯੋਗਰੂਢ
yogarooddha/yogarūḍha

ਪਰਿਭਾਸ਼ਾ

ਸੰ. ਸੰਗ੍ਯਾ- ਉਹ ਸ਼ਬਦ, ਜਿਸ ਦੀ ਯੋਗ ਅਤੇ ਰੂਢ ਸ਼ਕਤਿ ਹੋਵੇ. ਅਵਯਵ ਅਤੇ ਸਮੂਦਾਯ ਸ਼ਕਤਿ ਵਾਲਾ. ਯੋਗ (ਅਵਯਵ) ਸ਼ਕਤਿ ਉਹ ਹੈ, ਜੋ ਧਾਤੁ ਅਤੇ ਪ੍ਰਤ੍ਯਯ ਨਾਲ ਅਰਥ ਦਾ ਬੋਧ ਕਰਾਵੇ, ਜੈਸੇ- ਪੰਕਜ. ਪੰਕ (ਚਿੱਕੜ) ਤੋਂ ਪੈਦਾ ਹੋਣ ਵਾਲਾ ਰੂਢ (ਸਮੁਦਾਯ) ਸ਼ਕਤਿ ਉਹ ਹੈ, ਜੋ ਬਿਨਾ ਧਾਤੁ ਆਦਿ ਵਿਚਾਰ ਦੇ ਸਾਰੇ ਸ਼ਬਦ ਦਾ ਅਰਥ ਮੰਨ ਲਿਆ ਜਾਵੇ, ਜੈਸੇ- ਪੰਕਜ, ਜੇ ਇੱਥੇ ਪੱਕ (ਚਿੱਕੜ) ਤੋਂ ਪੈਦਾ ਹੋਇਆ ਅਰਥ ਮੰਨੀਏ, ਤਦ ਡੀਲਾ ਧਾਨ਼ ਆਦਿ ਅਨੰਤ ਹਨ, ਪਰ ਪੰਕਜ ਸ਼ਬਦ ਤੋਂ ਕੇਵਲ ਕਮਲ ਦਾ ਅਰਥ ਜਾਣਿਆ ਗਿਆ, ਇਸ ਲਈ ਪੰਕਜ ਸ਼ਬਦ ਯੋਗਰੂਢ ਹੈ.
ਸਰੋਤ: ਮਹਾਨਕੋਸ਼