ਯੋਗਿਨੀ
yoginee/yoginī

ਪਰਿਭਾਸ਼ਾ

ਸੰ. ਸੰਗ੍ਯਾ- ਦੁਰਗਾ ਅਤੇ ਕਾਲੀ ਦੀ ਸਹੇਲੀ ਅਰ ਸੇਵਾ ਵਿੱਚ ਰਹਿਣ ਵਾਲੀ ਘੋਰ ਦੇਵੀ. ਪੁਰਾਣਾਂ ਵਿੱਚ ਅੱਠ ਯੋਗਿਨੀਆਂ ਹਨ- ਮਾਰ੍‍ਜਨੀ, ਕਰ੍‍ਪਰਾ, ਤਿਲਕਾ, ਮਲਯਗੰਧਿਨੀ, ਕੌਮੁਦਿਕਾ, ਭੇਰੁੰਡਾ, ਨਾਯਕੀ ਅਤੇ ਜਯਾ.#ਤੰਤ੍ਰਸ਼ਾਸਤ੍ਰ ਵਿੱਚ ਅੱਠ ਯੋਗਿਨੀਆਂ ਇਹ ਭੀ ਹਨ- ਸੰਕਟਾ, ਮੰਗਲਾ, ਪਿੰਗਲਾ, ਧਨ੍ਯਾ. ਭ੍ਰਾਮਰੀ, ਭਦ੍ਰਿਕਾ, ਉਲਕਾ ਅਤੇ ਸਿੱਧਾ.#ਕਾਲਿਕਾਪੁਰਾਣ ਦੇ ੫੨- ੫੩ ਅਧ੍ਯਾਯ ਵਿੱਚ ਚੌਸਠ ਯੋਗਿਨੀਆਂ ਲਿਖੀਆਂ ਹਨ:-#ਬ੍ਰਹ੍‌ਮਾਣੀ, ਚੰਡਿਕਾ, ਰੌਦ੍ਰੀ, ਇੰਦ੍ਰਾਣੀ, ਕੌਮਾਰੀ, ਵੈਸਨਵੀ, ਦੁਰ੍‍ਗਾ, ਨਾਰਸਿੰਹੀ, ਕਾਲਿਕਾ, ਚਾਮੁੰਡਾ, ਸ਼ਿਵਦੂਤੀ, ਵਾਰਾਹੀ, ਕੌਸ਼ਿਕੀ, ਮਾਹੇਸ਼੍ਵਰੀ, ਸ਼ਾਂਕਰੀ, ਜਯੰਤੀ, ਸਰ੍‍ਵਰ੍‍ਮਗਲਾ, ਕਾਲੀ, ਕਪਾਲਿਨੀ, ਮੇਘਾ, ਸ਼ਿਵਾ, ਸ਼ਾਕੰਭਰੀ, ਭੀਮਾ, ਸ਼ਾਂਤਾ, ਭ੍ਰਾਮਰੀ, ਰੁਦ੍ਰਾਣੀ, ਅੰਬਿਕਾ, ਕ੍ਸ਼੍‍ਮਾ, ਧਾਤ੍ਰੀ, ਸ੍ਵਾਹਾ, ਸ਼੍ਟਧਾ, ਅਪਰ੍‍ਣਾ, ਮਹੋਦਰੀ, ਘੋਰਰੂਪਾ, ਮਹਾਕਾਲੀ, ਭਦ੍ਰਕਾਲੀ, ਭਯੰਕਰੀ, ਕ੍ਸ਼ੇਮੰਕਰੀ, ਉਗ੍ਰਚੱਡਾ, ਚੰਡੋਗ੍ਰਾ, ਚੰਡਨਾਯਿਕਾ, ਚੰਡਾ, ਚੰਡਵਤੀ, ਚੰਡੀ, ਮਹਾਮੋਹਾ, ਪ੍ਰਿਯੰਕਰੀ, ਬਲਵਿਕਾਰਿਣੀ, ਬਲਪ੍ਰਮਥਿਨੀ, ਮਨੋਨਮਥਿਨੀ, ਸਰ੍‍ਵਭੂਤਿਦਾਯਿਨੀ, ਉਮਾ, ਤਾਰਾ, ਮਾਤ੍ਰਿਕਾ, ਮਹਾਨਿਦ੍ਰਾ, ਵਿਜਯਾ, ਜਯਾ, ਸ਼ੈਲਪੁਤ੍ਰੀ, ਚੰਡਘੰਟਾ, ਸ੍‌ਰ੍‍ਕਦਮਾਤਾ, ਕਾਲਰਾਤ੍ਰਿ, ਚੰਡਿਕਾ, ਕੂਸ੍ਮਾਂਡੀ, ਕਾਤ੍ਯਾਯਨੀ ਅਤੇ ਮਹਾਗੌਰੀ.#ਵ੍ਰਿਹੱਨੰਨਿਦਕੇਸ਼੍ਵਰ ਪੁਰਾਣ ਵਿੱਚ ਚੌਸਠ ਯੋਗਿਨੀਆਂ ਦੇ ਨਾਮ ਕਾਲਿਕਾਪੁਰਾਣ ਨਾਲੋਂ ਕਈ ਵੱਧ ਘੱਟ ਲਿਖੇ ਹਨ. ਕਿਤਨਿਆਂ ਨੇ ਅਠਸਠ ਯੋਗਿਨੀਆਂ ਮੰਨੀਆਂ ਹਨ. ਦਖੋ, ਚਉਸਠ ਚਾਰ। ੨. ਯੋਗਸਾਧਨਾ ਕਰਨ ਵਾਲੀ ਇਸਤ੍ਰੀ। ੩. ਹਾੜ ਬਦੀ ੧੧.
ਸਰੋਤ: ਮਹਾਨਕੋਸ਼