ਰਕਤਬੀਜੁ
rakatabeeju/rakatabīju

ਪਰਿਭਾਸ਼ਾ

ਰਕ੍ਤ (ਲਾਲ) ਹੋਵੇ ਜਿਸ ਦਾ ਦਾਣਾ, ਅਨਾਰ ਦਾੜਿਮ। ੨. ਇੱਕ ਦੈਤ, ਜੋ ਸ਼ੁੰਭ ਦਾ ਸੈਨਾਪਤਿ ਸੀ. ਇਸ ਦੇ ਰਕ੍ਤ (ਲਹੂ) ਦੀਆਂ ਬੂੰਦਾਂ ਤੋਂ ਅਨੇਕ ਰਾਖਸ ਪੈਦਾ ਹੋ ਜਾਂਦੇ ਸਨ. ਮਾਰਕੰਡੇਯ ਪੁਰਾਣ ਅਨੁਸਾਰ ਇਸ ਨੂੰ ਕਾਲੀ ਅਤੇ ਦੁਰਗਾ ਨੇ ਮਿਲਕੇ ਮਾਰਿਆ. "ਚੰਡੀ ਦਯੋ ਵਿਦਾਰ, ਸ੍ਰੌਨਪਾਨ ਕਾਲੀ ਕਰ੍ਯੋ. ××× ਰਕਤ ਬੀਜ ਜਬ ਮਾਰਿਓ ਦੇਵੀ ਇਹ ਪਰਕਾਰ." (ਚੰਡੀ ੧) "ਰਕਤਬੀਜੁ ਕਾਲਨੇਮੁ ਬਿਦਾਰੇ." (ਗਉ ਅਃ ਮਃ ੧) ਦੇਖੋ, ਸ੍ਰੋਣਤਬੀਜ। ੩. ਮਾਤਾ ਦੇ ਰਕਤ ਵਿੱਚ ਰਹਿਣ ਵਾਲੇ ਉਹ ਅਣੁ ਜੀਵ, ਜੋ ਵੀਰਯ ਨਾਲ ਮਿਲਕੇ ਸ਼ਰੀਰ ਦੀ ਰਚਨਾ ਦਾ ਕਾਰਣ ਹੁੰਦੇ ਹਨ. ਦੇਖੋ, ਰਕਤਕਿਰਮ। ੪. ਰਕ੍ਤ ਅਤੇ ਵੀਰਯ. ਮਾਤਾ ਦੀ ਰਜ ਅਤੇ ਪਿਤਾ ਦਾ ਵੀਰਯ.
ਸਰੋਤ: ਮਹਾਨਕੋਸ਼