ਰਕਾਬਸਰ
rakaabasara/rakābasara

ਪਰਿਭਾਸ਼ਾ

ਪਿੰਡ ਬਾਹਗਾਭੈਣੀ (ਰਿਆਸਤ ਪਟਿਆਲਾ ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ) ਤੋਂ ਪੱਛਮ ਵੱਲ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦੀ ਰਕਾਬ ਦਾ ਘਾਸਾ (ਤਸਮਾ) ਟੁੱਟ ਗਿਆ, ਤਾਂ ਸਤਿਗੁਰੂ ਜੀ ਇੱਥੇ ਉਤਰ ਪਏ ਅਤੇ ਟੁੱਟਾ ਘਾਸਾ ਗੰਢਾਇਆ. ਮੰਜੀਸਾਹਿਬ ਬਣਿਆ ਹੋਇਆ ਹੈ. ਪਾਸ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਪੱਕਾ ਕਮਰਾ ਹੈ. ਗੁਰਦ੍ਵਾਰੇ ਨਾਲ ੨੪ ਵਿੱਘੇ ਜ਼ਮੀਨ ਪਿੰਡ ਅਤੇ ਭਾਈ ਦਾਨਸਿੰਘ ਵੱਲੋਂ ਹੈ. ਇਸੀ ਜ਼ਮੀਨ ਵਿੱਚ ਦਰਖਤਾਂ ਦੀ ਝਿੜੀ ਹੈ. ਪੁਜਾਰੀ ਨਿਹੰਗਸਿੰਘ ਹੈ. ਰੇਲਵੇ ਸਟੇਸ਼ਨ ਸੱਦਾਸਿੰਘ ਵਾਲੇ ਤੋਂ ਉੱਤਰ ਵੱਲ ਤਿੰਨ ਮੀਲ ਕੱਚਾ ਰਸਤਾ ਹੈ.
ਸਰੋਤ: ਮਹਾਨਕੋਸ਼