ਰਚਨਾ
rachanaa/rachanā

ਪਰਿਭਾਸ਼ਾ

ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : رچنا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

creation, composition, production, construction; any work of art, literature or craftsmanship
ਸਰੋਤ: ਪੰਜਾਬੀ ਸ਼ਬਦਕੋਸ਼