ਪਰਿਭਾਸ਼ਾ
ਰਤਨਾਂ ਦੀ ਮਾਲਾ. ਮਣਿਹਾਰ। ੨. ਰਾਜਾ ਬਲਿ ਦੀ ਪੁਤ੍ਰੀ. ਵਾਮਨ ਭਗਵਾਨ ਨੂੰ ਦੇਖਕੇ ਇਸ ਦੇ ਮਨ ਭਾਵਨਾ ਹੋਈ, ਕਿ ਮੈ ਅਜੇਹੇ ਬਾਲਕ ਨੂੰ ਦੁੱਧ ਚੁੰਘਾਵਾਂ, ਇਹ ਮਰਕੇ ਪੂਤਨਾ ਹੋਈ ਅਤੇ ਕ੍ਰਿਸਨ ਜੀ ਨੂੰ ਮੰਮਾ ਚੁੰਘਾਇਆ। ੩. ਭਾਈ ਬੰਨੋ ਦੀ ਬੀੜ ਵਿੱਚ "ਰਾਮਕਲੀ ਮਃ ੧. ਰਤਨਮਾਲਾ" ਸਿਰਲੇਖ ਹੇਠ ੨੫ ਪਦਾਂ ਦੀ ਇੱਕ ਬਾਣੀ, ਜਿਸ ਵਿੱਚ ਹਠਯੋਗ ਦੇ ਨਿਯਮਾਨੁਸਾਰ ਪ੍ਰਾਣਾਯਾਮ ਆਦਿ ਸਾਧਨਾ ਦਾ ਵਰਣਨ ਹੈ. ਇਸ ਦੇ ਕਠਿਨ ਸ਼ਬਦਾਂ ਦੇ ਅਰਥ ਇਸ ਕੋਸ਼ ਵਿੱਚ ਯਥਾਮਤਿ ਯਥਾਕ੍ਰਮ ਕੀਤੇ ਗਏ ਹਨ.
ਸਰੋਤ: ਮਹਾਨਕੋਸ਼