ਰਥ
ratha/ratha

ਪਰਿਭਾਸ਼ਾ

ਸੰ. ਸੰਗ੍ਯਾ- ਜਿਸ ਨਾਲ ਛੇਤੀ ਜਾ ਸਕੀਏ. ਦੇਖੋ, ਰਿ ਧਾ। ੨. ਦੋ ਅਥਵਾ ਚਾਰ ਪਹੀਏ ਦੀ ਗੱਡੀ, ਜਿਸ ਉੱਪਰ ਗੋਲ ਆਕਾਰ ਦੀ ਛੱਤ ਹੁੰਦੀ ਹੈ. "ਰਥ ਅ ਅਸ੍ਵ ਨ ਗ੍ਵਜ ਸਿੰਘਾਸਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੩. ਸ਼ਰੀਰ. ਦੇਹ. "ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ." (ਸਵੈਯੇ ਮਃ ੨. ਕੇ) ਸ਼ਰੀਰ (ਰਥ) ਅਤੇ ਆਤਮਿਕ ਵ੍ਰਿੱਤਿ (ਉਨਾਮਤਿ) ਦੀ ਲਿਵ ਨਿਰੰਕਾਰ ਵਿੱਚ ਰੱਖਕੇ। ੪. ਅੰਤਹਕਰਣ। ੫. ਯੋਧਾ. ਬਹਾਦੁਰ ਪੁਰੁਸ। ੬. ਆਨੰਦ. ਪ੍ਰਸੰਨਤਾ. ਖ਼ੁਸ਼ੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رتھ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

chariot; a two-wheeled bullock-driven light carriage
ਸਰੋਤ: ਪੰਜਾਬੀ ਸ਼ਬਦਕੋਸ਼