ਰਮਲ
ramala/ramala

ਪਰਿਭਾਸ਼ਾ

ਅ਼. [رمل] ਸੰਗ੍ਯਾ- ਰੇਤਾ। ੨. ਅ਼ਰਬ ਦੇਸ਼ ਵਿੱਚੋਂ ਆਇਆ ਇੱਕ ਜ੍ਯੋਤਿਸ ਦਾ ਅੰਗ. ਰਮਲ (ਰੇਤੇ) ਪੁਰ ਲੀਕਾਂ ਖਿੱਚਕੇ ਫਲ ਦੱਸਣ ਤੋਂ, ਵਿਦ੍ਯਾ ਦਾ ਨਾਮ ਰਮਲ ਹੋ ਗਿਆ ਹੈ, ਅਰ ਹੁਣ "ਰਮਲ" ਸ਼ਬਦ ਸੰਸਕ੍ਰਿਤ ਦਾ ਬਣ ਗਿਆ ਹੈ. ਡਾਲਣੇ ਸਿੱਟਕੇ ਲਗਨ ਗ੍ਰਹ ਆਦਿ ਦੇ ਵਿਚਾਰਣ ਦੀ ਵਿਦ੍ਯਾ. "ਰਮਲ ਜੋਤਿਸ ਬੀਚ ਦੇਖਹੁ." (ਸਲੋਹ) ਰਮਲ ਦਾ ਜਾਣੂ ਅਤੇ ਡਾਲਣੇ ਸਿੱਟਕੇ ਫਲ ਦੱਸਣ ਵਾਲਾ ਰੱਮਾਲ ਕਹਾਉਂਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رمل

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

diagrammatic method or fortune-telling, geomancy
ਸਰੋਤ: ਪੰਜਾਬੀ ਸ਼ਬਦਕੋਸ਼

RAMAL

ਅੰਗਰੇਜ਼ੀ ਵਿੱਚ ਅਰਥ2

s. m, mode of astrological divination.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ