ਰਸਕਪੂਰ
rasakapoora/rasakapūra

ਪਰਿਭਾਸ਼ਾ

ਸੰ. ਰਸਕਪੂਰ. ਰਸ (ਪਾਰੇ) ਤੋਂ ਬਣਾਇਆ ਇੱਕ ਪਦਾਰਥ, ਜੋ ਕਪੂਰ ਜੇਹਾ ਚਿੱਟਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਇਹ ਦੱਦ (ਧਦ੍ਰ) ਆਤਸ਼ਕ ਆਦਿ ਰੋਗ ਦੂਰ ਕਰਦਾ ਹੈ, ਅਤੇ ਹੋਰ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Sublimate of Mercury. "ਰਸਾਯਣਸਾਰ" ਵਿੱਚ ਇਸ ਦੇ ਬਣਾਉਣ ਦੀ ਵਿਧੀ ਇਉਂ ਲਿਖੀ ਹੈ-#ਲਾਲ ਇੱਟ ਦਾ ਖੋਰਾ, ਸੁਇਨਾ, ਗੇਰੂ, ਫਟਕੜੀ ਖੜੀਆ ਮਿੱਟੀ, ਸੇਂਧਾ ਲੂਣ, ਖਾਰਾ ਲੂਣ, ਵਰਮੀ ਦੀ ਮਿੱਟੀ, ਬਰਤਨ ਰੰਗਣ ਦੀ ਲਾਲ ਮਿੱਟੀ, ਇਹ ਸਾਰੇ ਸਮਾਨ ਤੋਲ ਦੇ ਲੈਕੇ ਇਨ੍ਹਾਂ ਸਭ ਦੇ ਬਰਾਬਰ ਸਿੰਗਰਫ ਵਿੱਚੋਂ ਨਿਕਲਿਆ ਪਾਰਾ ਲੈਕੇ ਉਸ ਨਾਲ ਮਿਲਾਕੇ ਸਭ ਨੂੰ ਖਰਲ ਕਰਨਾ. ਫੇਰ ਸਭ ਨੂੰ ਦੋ ਪਿਆਲਿਆਂ ਵਿੱਚ ਸੰਪੁਟ ਕਰਕੇ ਚਾਰ ਦਿਨ ਬਰਾਬਰ ਅੱਗ ਮਚਾਉਣੀ. ਇਸ ਤਰਾਂ ਇਹ ਰਸ ਸਿੱਧ ਹੋ ਜਾਂਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رسکپور

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

calomel, muriate or chloride of mercury
ਸਰੋਤ: ਪੰਜਾਬੀ ਸ਼ਬਦਕੋਸ਼