ਪਰਿਭਾਸ਼ਾ
ਇੱਕ ਛੰਦ. ਜਾਪੁ ਵਿੱਚ ਅਰਧਭੁਜੰਗ ਦਾ ਹੀ ਨਾਮ ਰਸਾਵਲ ਆਇਆ ਹੈ, ਯਥਾ-#ਨਮੋ ਨਰ੍ਕ ਨਾਸੇ। ਸਦੈਵੰ ਪ੍ਰਕਾਸੇ।#ਅਨੰਗੰ ਸਰੂਪੇ। ਅਭੰਗੰ ਬਿਭੂਤੇ।।#ਵਿਚਿਤ੍ਰਨਾਟਕ ਵਿੱਚ ਭੀ ਰਸਾਵਲ ਦਾ ਇਹੀ ਰੂਪ ਹੈ, ਯਥਾ-#ਸੁਭੰ ਜੀਭ ਜ੍ਵਾਲੰ। ਸੁ ਦਾੜ੍ਹਾ ਕਰਾਲੰ।#ਬਜੀ ਬੰਬ ਸੰਖੰ। ਉਠੇ ਨਾਦ ਬੰਖੰ।।#(੨) ਰਸਾਵਲ ਦਾ ਹੋਰ ਰੂਪ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ੧੧, ੧੩. ਪੁਰ ਵਿਸ਼੍ਰਾਮ, ਅੰਤ ਭਗਣ, .#ਉਦਾਹਰਣ-#ਪ੍ਰਾਤ ਕਰੈ ਇਸਨਾਨ, ਧ੍ਯਾਨ ਗੁਰੁਪਗ ਮੇ ਲਾਵਤ,#ਧਰਮਕਿਰਤ ਕਰ ਛਕੈ, ਯਾਚਨਾ ਹਿਤ ਨਹਿ" ਜਾਵਤ,#ਰਹਿਣੀ ਕਹਿਣੀ ਤੁੱਲ, ਗੁਰੂਉਪਦੇਸ਼ ਕਮਾਵਤ,#ਹਰਿਵ੍ਰਿਜੇਸ਼ ਕੋ ਸਦਾ, ਸਿੱਖ ਐਸੋ ਹੈ ਭਾਵਤ.#(੩) ਰੋਲਾ ਛੰਦ ਨੂੰ ਭੀ ਕਈ ਕਵੀਆਂ ਨੇ "ਰਸਾਵਲ" ਮੰਨਿਆ ਹੈ. ਦੇਖੋ, ਰੋਲਾ ੨.#(੪) ਜੇ ਰਸਾਵਲ ਦੇ ਦੂਜੇ ਰੂਪ ਦੇ ਅੰਤ ਭਗਣ ਦੀ ਥਾਂ ਦੌ ਗੁਰੂ ਹੋਣ, ਤਦ ਇਸ ਛੰਦ ਦੀ "ਚੌਪਦ" ਸੰਖ੍ਯਾ ਹੋ ਜਾਂਦੀ ਹੈ.#(੫) ਅਨੇਕ ਗ੍ਰੰਥਾਂ ਵਿੱਚ ਤੁਕ ਦੇ ਅੰਤ ਭਗਣ ਅਥਵਾ ਗੁਰੁ ਅੱਖਰਾਂ ਦਾ ਕੋਈ ਨੇਮ ਨਹੀਂ, ਕੇਵਲ ੨੪ ਮਾਤ੍ਰਾ ਅਰ ੧੧- ੧੩ ਪੁਰ ਵਿਸ਼੍ਰਾਮ ਹੀ ਰਸਾਵਲ ਦਾ ਲੱਛਣ ਹੈ.
ਸਰੋਤ: ਮਹਾਨਕੋਸ਼