ਰਸਿ
rasi/rasi

ਪਰਿਭਾਸ਼ਾ

ਰਸ (ਪ੍ਰੇਮ) ਕਰਕੇ. ਅਨੁਰਾਗ ਸੇ. "ਰਸਿ ਗਾਏ ਗੁਨ ਪਰਮਾਨੰਦੁ." (ਗਉ ਮਃ ੫) ੨. ਰਸ ਵਿੱਚ. "ਨਾਮ ਰਸਿ ਜਨ ਮਾਤੇ." (ਮਲਾ ਛੰਤ ਮਃ ੫) ਰਸ (ਜਲ) ਮੇਂ. ਜਲ ਵਿੱਚ. "ਗਿਆਨਿ ਮਹਾ ਰਸਿ ਨਾਈਐ ਭਾਈ, ਮਨੁ ਤਨੁ ਨਿਰਮਲੁ ਹੋਇ." (ਸੋਰ ਅਃ ਮਃ ੧) ੩. ਰਸ (ਸੁਆਦ) ਵਿੱਚ. "ਏ ਰਸਨਾ, ਤੂ ਅਨ ਰਸਿ ਰਾਚਿ ਰਹੀ." (ਅਨੰਦੁ) ੪. ਖ਼ੁਸ਼ ਹੋਕੇ. ਪ੍ਰਸੰਨਤਾ ਨਾਲ. "ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ." (ਮਾਰੂ ਮਃ ੧) ੫. ਸੰ. ਰਹਸ੍ਯ. ਸੰਗ੍ਯਾ- ਗੁਪਤਸਿੱਧਾਂਤ. "ਜਿਨਾ ਸਤਿਗੁਰੁ ਰਸਿ ਮਿਲੈ, ਸੇ ਪੂਰੇ ਪੁਰਖ ਸੁਜਾਣੁ." (ਸ੍ਰੀ ਮਃ ੧) ੬. ਰਸ਼ਿਮ. ਕਿਰਣ. "ਜਲ ਰਸਿ ਕਮਲ ਬਿਗਾਸੀ." (ਸਾਰ ਮਃ ੧) ਪਾਣੀ ਅਤੇ ਕਿਰਣਾਂ ਤੋਂ ਕਮਲ ਖਿੜਦਾ ਹੈ.
ਸਰੋਤ: ਮਹਾਨਕੋਸ਼