ਪਰਿਭਾਸ਼ਾ
ਦੇਖੋ, ਰਸ। ੨. ਸਾਰ. ਤਤ੍ਵ. "ਸਭਹੂ ਕੋ ਰਸੁ ਹਰਿ ਹੋ." (ਗਉ ਮਃ ੫) ੩. ਭੋਗਣ ਯੋਗ੍ਯ ਪਦਾਰਥ. "ਰਸੁ ਸੋਇਨਾ ਰਸੁ ਰੁਪਾ ਕਾਮਣਿ." (ਸ੍ਰੀ ਮਃ ੧) ੪. ਪ੍ਰੇਮ. ਪ੍ਰੀਤਿ. "ਰਸੁ ਸੰਤਨਾ ਸਿਉ ਤਿਸੁ." (ਮਃ ੩. ਵਾਰ ਬਿਲਾ) ੫. ਸੰ. ਰਸ੍ਯ. ਸਵਾਦ ਲੈਣ ਯੋਗ੍ਯ ਪਦਾਰਥ. "ਤਨੁ ਧਨੁ ਸਭ ਰਸੁ ਗੋਬਿੰਦ ਤੇਰਾ." (ਗਉ ਕਬੀਰ)
ਸਰੋਤ: ਮਹਾਨਕੋਸ਼