ਰਹਰਾਸਿ
raharaasi/raharāsi

ਪਰਿਭਾਸ਼ਾ

ਸੰਗ੍ਯਾ- ਪ੍ਰਾਰਥਨਾ. ਵਿਨਯ. "ਤਿਸੁ ਆਗੈ ਰਹਰਾਸਿ ਹਮਾਰੀ, ਸਾਚਾ ਅਪਰ ਅਪਾਰੌ," (ਸਿਧਗੋਸਟਿ) ੨. ਰੀਤਿ. ਮਰਯਾਦਾ. "ਹਰਿਕੀਰਤਿ ਹਮਰੀ ਰਹਰਾਸਿ." (ਸੋਦਰੁ) "ਗੁਰੁਸਿੱਖਾਂ ਰਹਰਾਸ ਸਿਵਾਪੈ." (ਭਾਗੁ) "ਇਹ ਰਹਰਾਸ ਕਦੀਮੀ ਚਲਹਿ." (ਗੁਪ੍ਰਸੂ) ੩. ਸ਼ਿਸ੍ਟਾਚਾਰ. ਸ੍ਵਾਗਤ ਨਮਸਕਾਰ ਕੁਸ਼ਲਪ੍ਰਸ਼ਨ ਆਦਿ. "ਸਭਿ ਜਨ ਕਉ ਆਇ ਕਰਹਿ ਰਹਰਾਸਿ." (ਮਃ ੪. ਵਾਰ ਗਉ ੧) ੪. ਫ਼ਾ. [راہِراست] ਰਾਹੇ ਰਾਸ੍ਤ. ਸਿੱਧਾ ਰਾਹ। ੫. ਇੱਕ ਗੁਰਬਾਣੀ, ਜਿਸ ਦਾ ਪਾਠ ਸੰਝ ਸਮੇਂ ਕਰਨਾ ਵਿਧਾਨ ਹੈ. ਇਸ ਵਿੱਚ ਸੋਦਰੁ, ਸੋਪੁਰਖੁ, ਬੇਨਤੀ ਚੌਪਈ, ਅਨੰਦੁ ਅਤੇ ਮੁੰਦਾਹਣੀ ਦਾ ਪਾਠ ਹੈ.
ਸਰੋਤ: ਮਹਾਨਕੋਸ਼