ਪਰਿਭਾਸ਼ਾ
ਸੰਗ੍ਯਾ- ਰਹਿਣ ਦਾ ਭਾਵ. ਇਸਥਿਤਿ. ਵਿਸ਼੍ਰਾਮ. "ਭਾਈ ਰੇ! ਗੁਰਮਤਿ ਸਾਚਿ ਰਹਾਉ." (ਸ੍ਰੀ ਮਃ ੩) ੨. ਸ੍ਵਰ। ੩. ਪਾਠ ਦੀ ਧਾਰਨਾ। ੪. ਟੇਕ ਸਥਾਈ. ਉਹ ਪਦ, ਜੋ ਗਾਉਣ ਵੇਲੇ ਵਾਰ ਵਾਰ ਅੰਤਰੇ ਪਿੱਛੋਂ ਵਰਤਿਆ ਜਾਵੇ. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਸ਼ਬਦਾਂ ਵਿੱਚ ਜੋ ਰਹਾਉ ਸ਼ਬਦ ਆਉਂਦਾ ਹੈ, ਉਸ ਦਾ ਇਹੀ ਭਾਵ ਹੈ.¹ ਦੇਖੋ, ਰਾਮਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ "ਰਹਾਉ" ਸ਼ਬਦ. ਇਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਪਿਛਲੀ ਤੁਕ ਜੋੜਕੇ ਪਾਠ ਕਰੋ. ਦੇਖੋ, ਰਹਾਉ ਦੂਜਾ.
ਸਰੋਤ: ਮਹਾਨਕੋਸ਼