ਪਰਿਭਾਸ਼ਾ
ਇੱਕ ਪ੍ਰਕਾਰ ਦੀ ਧਾਰਣਾ ਦਾ ਪੰਜਾਬੀ ਗੀਤ, ਜੋ ਲੰਮੀ ਹੇਕ ਨਾਲ, ਗਾਂਵੀਂਦਾ ਹੈ. ਇਸ ਨੂੰ ਖਾਸ ਕਰਕੇ ਇਸਤ੍ਰੀਆਂ ਵਿਆਹ ਦੇ ਸਮੇਂ ਅਥਵਾ ਦੇਵਮੰਦਿਰਾਂ ਵਿੱਚ ਗਾਉਂਦੀਆਂ ਹਨ. ਇਸ ਗੀਤ ਵਿੱਚ ਲੰਮੇ ਰਹਾਉ ਤੋਂ ਛੁੱਟ ਟੇਕ ਦੀ ਤੁਕ ਵਾਰ ਵਾਰ ਗਾਉਣੀ ਹੁੰਦੀ ਹੈ, ਜਿਸ ਕਾਰਣ ਰਹੋਆ ਸੰਗ੍ਯਾ ਹੈ. ਗਉੜੀ ਰਾਗ ਦਾ ਸ਼ਬਦ- "ਹੈ ਕੋਈ ਰਾਮ ਪਿਆਰੋ ਗਾਵੈ"- ਰਹੋਆ ਗੀਤ ਦੀ ਧਾਰਨਾ ਪੁਰ ਹੀ ਗਾਉਣਾ ਦੱਸਿਆ ਹੈ.
ਸਰੋਤ: ਮਹਾਨਕੋਸ਼