ਰਾਇਆ
raaiaa/rāiā

ਪਰਿਭਾਸ਼ਾ

ਸੰਗ੍ਯਾ- ਰਾਜਾ. ਅਮੀਰ. "ਭੈਭੰਜਨ ਹਰਿ ਰਾਇਆ. (ਗੂਜ ਮਃ ੫) ੨. ਸੰਬੋਧਨ. ਹੇ ਰਾਇ। "ਭਗ਼ਤਿ ਕਰਉ ਤੇਰੀ ਰਾਇਆ!" (ਮਾਰੂ ਮਃ ੧) ੩. [رعایا] ਰਆ਼ਯਾ. ਪ੍ਰਜਾ. ਰਈਅਤ ਦਾ ਬਹੁਵਚਨ. "ਆਪੇ ਹੀ ਰਾਜਨ, ਆਪੇ ਹੀ ਰਾਇਆ." (ਬਿਲਾ ਮਃ ੫) ੪. ਦੇਖੋ, ਰਾਯਾ.
ਸਰੋਤ: ਮਹਾਨਕੋਸ਼