ਰਾਖਨ
raakhana/rākhana

ਪਰਿਭਾਸ਼ਾ

ਸੰ. ਰਕ੍ਸ਼੍‍ਣ. ਰਖ੍ਯਾ ਕਰਨੀ. ਬਚਾਉਣਾ. ਪਾਲਨ. "ਰਾਖਣਹਾਰਾ ਅਗਮ ਅਪਾਰਾ." (ਤੁਖਾ ਛੰਤ ਮਃ ੧) "ਰਾਖਨ ਕਉ ਦੂਸਰੁ ਨਹੀ ਕੋਇ." (ਰਾਮ ਮਃ ੫) ੨. ਧਾਰਣ. ਰੱਖਣਾ. "ਰਾਖਹੁ ਕੰਧ, ਉਸਾਰਹੁ ਨੀਵਾਂ." (ਸੋਰ ਰਵਿਦਾਸ) ੩. ਵਰਜਨ. ਰੋਕਣਾ. "ਜਨਮ ਮਰਨ ਗੁਰਿ ਰਾਖੇ ਮੀਤ." (ਪ੍ਰਭਾ ਮਃ ੫)
ਸਰੋਤ: ਮਹਾਨਕੋਸ਼