ਰਾਣਵਾਂ
raanavaan/rānavān

ਪਰਿਭਾਸ਼ਾ

ਇੱਕ ਪਿੰਡ, ਜੋ ਰਿਆਸਤ ਪਟਿਆਲਾ, ਤਸੀਲ ਸਰਹਿੰਦ, ਥਾਣਾ ਬਸੀ ਵਿੱਚ ਰੇਲਵੇ ਸਟੇਸ਼ਨ ਖੰਨੇ ਤੋਂ ੧੧. ਮੀਲ ਪੂਰਵ ਹੈ. ਇਸ ਪਿੰਡ ਤੋਂ ਪੂਰਵ ਦੋ ਫਰਲਾਂਗ ਤੇ ਦਸ਼ਮੇਸ਼ ਜੀ ਦਾ ਗੁਰਦ੍ਵਾਰਾ "ਗੋਬਿੰਦਗੜ੍ਹ" ਹੈ. ਗੁਰੂ ਜੀ ਕੁਰੁਛੇਤ੍ਰ ਨੂੰ ਜਾਂਦੇ ਵਿਰਾਜੇ ਹਨ. ਸੁੰਦਰ ਦਰਬਾਰ ਮਹਾਰਾਜਾ ਕਰਮਸਿੰਘ ਸਾਹਿਬ ਪਟਿਆਲਾਪਤਿ ਦਾ ਬਣਵਾਇਆ ਹੋਇਆ ਹੈ. ਨਾਲ ੩੦੦ ਵਿੱਘੇ ਜ਼ਮੀਨ ਮਰਾਲਾ ਪਿੰਡ ਵਿੱਚ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹਨ.
ਸਰੋਤ: ਮਹਾਨਕੋਸ਼