ਰੇਖਤਾ
raykhataa/rēkhatā

ਪਰਿਭਾਸ਼ਾ

ਫ਼ਾ. [ریختہ] ਰੇਖ਼ਤਹ. ਵਿ- ਡੋਲ੍ਹਿਆ ਹੋਇਆ। ੨. ਢਾਲਿਆ ਹੋਇਆ। ੩. ਸੰਗ੍ਯਾ- ਚੂਨਾ. ਗਚ. ਸੀਮੇਂਟ. "ਲਾਇ ਰੇਖਤਾ ਦ੍ਰਿੜ੍ਹ ਕਰਵਾਈ." (ਗੁਪ੍ਰਸੂ) ੪. ਪ੍ਰਾਕ੍ਰਿਤ ਭਾਸਾ ਦੀ ਕਵਿਤਾ ਖਾਸ ਕਰਕੇ ਫਾਰਸੀ ਹਿੰਦੀ ਪਦ ਜਿਸ ਛੰਦ ਵਿੱਚ ਮਿਲੇ ਹੋਣ, ਉਸ ਦੀ ਇਹ ਸੰਗ੍ਯਾ- ਹੈ. ਇਸੇ ਨੇਮ ਅਨੁਸਾਰ ਪਹਿਲੇ ਚੰਡੀ ਚਰਿਤ੍ਰ ਦੇ ਕਬਿੱਤ (ਮਨਹਰ) ਨੂੰ ਰੇਖਤਾ ਲਿਖਿਆ ਹੈ, ਯਥਾ-#ਕਰੀ ਹੈ ਹਰੀਕਤ ਮਾਲੂਮ ਖੁਦ ਦੇਵੀ ਸੇਤੀ#ਲੀਆ ਮਹਿਖਾਸੁਰ ਹਮਾਰਾ ਛੀਨ ਧਾਮ ਹੈ,#ਕੀਜੈ ਸੋਈ ਮਾਤ ਥਾਤ ਤੁਮ ਕੋ ਸੁਹਾਤ, ਸਭ#ਸੇਵਕ ਕਦੀਮ ਤਕ ਆਏ ਤੇਰੀ ਸਾਮ ਹੈ,#ਦੀਜੈ ਬਾਜ਼ ਦੇਸ਼ ਹਮੈ ਮੇਟੀਐ ਕਲੇਸ਼ ਲੇਸ਼#ਕੀਜੀਐ ਅਭੇਸ ਉਨੈ ਬਡੋ ਯਹ ਕਾਮ ਹੈ,#ਕੂਕਰ ਕੋ ਮਾਰਤ ਨ ਕੋਊ ਨਾਮ ਲੈਕੇ, ਤਾਹਿ"#ਮਾਰਤ ਹੈਂ ਤਾਂਕੋ ਲੈਕੇ ਖਾਵਁਦ ਕੋ ਨਾਮ ਹੈ.#(ਅ) ਬਾਵਾ ਸੁਮੇਰਸਿੰਘ ਜੀ ਨੇ "ਗੁਰੁਪਦਪ੍ਰੇਮ ਪ੍ਰਕਾਸ਼" ਵਿੱਚ ੪੮ ਮਾਤ੍ਰਾ ਦਾ ਰੇਖ਼ਤਾ ਲਿਖਿਆ ਹੈ, ਵਾਸਤਵ ਵਿੱਚ ਇਹ "ਇੰਦੁਮਣੀ" ਛੰਦ ਹੈ. ਇੰਦੁਮਣੀ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੪੮ ਮਾਤ੍ਰਾ, ਬਾਰਾਂ ਬਾਰਾਂ ਮਾਤ੍ਰਾ ਪੁਰ ਚਾਰ ਵਿਸ਼੍ਰਾਮ, ਹਰੇਕ ਵਿਸ਼੍ਰਾਮ ਦੇ ਅੰਤ ਗੁਰੁ.#ਉਦਾਹਰਣ-#ਜਹਿ" ਦੇਗ ਤੇਗ ਹੋਈ, ਤਹਿ" ਕਰਾਮਾਤ ਜੋਈ,#ਮਨ ਕਪਟ ਧਾਰ ਸੋਈ, ਬੋਲੰਤ ਬੈਨ ਪੈਨਾ,#ਭਾਜ੍ਯੋ ਤਬੈ ਸਰੰਦੀ, ਜਿਂਹ ਜੀਅ ਚਾਹ ਮੰਦੀ,#ਕਾਯਰ ਕੁਪੂਤ ਗੰਦੀ, ਮਲਮੂਤ ਮਾਨ ਰੈਨਾ,#ਸਤਿਗੁਰੁ ਕ੍ਰਿਪਾਨਿਧਾਨਾ, ਛੋਰ੍ਯੋ ਭਜ੍ਯੋ ਪਠਾਨਾ,#ਨਿਤ ਹਰਖ ਸ਼ੋਕ ਹਾਨਾ, ਇਕ ਬਿਰਤਿ ਚਿੱਤ ਦੈਨਾ,#ਜਿਹ ਨਾਮ ਲੈਤ ਜਮ ਕਾ, ਨਹਿ ਰਹਿਤ ਮੋਹ ਭ੍ਰਮ ਕਾ,#ਛੂਟਤ ਕਲੇਸ਼ ਰਮਕਾ, ਉਪਜੰਤ ਸ਼ਾਂਤਿ ਐਨਾ.#(ੲ) ਬਾਬੂ ਜਗੰਨਾਥ (ਭਾਨੁ) ਜੀ ਨੇ "ਦਿਗਪਾਲ" ਛੰਦ ਦਾ ਹੀ ਰੂਪਾਂਤਰ ਰੇਖਤਾ ਲਿਖਿਆ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ریختہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

old name for Urdu; a form of Urdu verse; material used in masonry
ਸਰੋਤ: ਪੰਜਾਬੀ ਸ਼ਬਦਕੋਸ਼

REKHTÁ

ਅੰਗਰੇਜ਼ੀ ਵਿੱਚ ਅਰਥ2

s. m, Lime mortar, plaster; a style of poetry.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ