ਰੇਨਾਇਆ
raynaaiaa/rēnāiā

ਪਰਿਭਾਸ਼ਾ

ਅ਼. [رعنائی] ਰਅ਼ਨਾਯ. ਸੰਗ੍ਯਾ- ਸੁੰਦਰਤਾ. ਖ਼ੂਬਸੁਰਤੀ. "ਪਾਪੀ ਬਾਧਾ ਰੇਨਾਇਆ." (ਆਸਾ ਮਃ ੫) ਸੰਸਾਰ ਦੇ ਪਦਾਰਥਾਂ ਦੀ ਸੁੰਦਰਤਾ ਵਿੱਚ ਬੱਧਾ ਹੈ। ੨. ਰਿਅ਼ਨਾ. ਸ਼ੁਹਦਾ. ਮਸ੍ਤਜਵਾਨ। ੩. ਸੰ. ऋणवान- ਰਿਣਵਾਨ. ਕਰਜਾਈ. ਕਰਜਾਹਾਰ. ਰਿਸਿ ਰਿਣ, ਦੇਵ ਰਿਣ ਅਤੇ ਪਿਤ੍ਰਿ ਰਿਣ ਕਰਕੇ ਬੱਧਾ ਹੋਇਆ ਹੈ. ਦੇਖੋ, ਮਿਤਾਕ੍ਸ਼੍‍ਰਾ ਵਿੱਚ ਇਨ੍ਹਾਂ ਰਿਣਾਂ ਦਾ ਪੂਰਾ ਨਿਰਣਾ. ਦੇਖੋ, ਰੈਨਾਈ ੪.
ਸਰੋਤ: ਮਹਾਨਕੋਸ਼