ਰੈਣਿ
raini/raini

ਪਰਿਭਾਸ਼ਾ

ਸੰਗ੍ਯਾ- ਰਜਨਿ. ਰਾਤ੍ਰਿ. "ਰੈਣਿ ਗਵਾਈ ਸੋਇਕੈ." (ਗਉ ਮਃ ੧) ੨. ਭਾਵ- ਉਮਰ. "ਸਭ ਮੁਕਦੀ ਚਲੀ ਰੈਣਿ." (ਸ੍ਰੀ ਮਃ ੫)
ਸਰੋਤ: ਮਹਾਨਕੋਸ਼