ਪਰਿਭਾਸ਼ਾ
ਸੰਗ੍ਯਾ- ਰੰਗਣ ਦੀ ਮੱਟੀ. ਉਹ ਬਰਤਨ, ਜਿਸ ਵਿੱਚ ਰੰਗ ਤਿਆਰ ਕਰਕੇ ਰੱਖਿਆ ਜਾਵੇ। ੨. ਸੋਨੇ ਦਾ ਪਾਸਾ. ਸੋਧੇ ਹੋਏ ਸੋਨੇ ਦਾ ਡਲਾ। ੩. ਰਜਨਿ. ਰਾਤ੍ਰਿ. "ਆਪੇ ਦਿਨਸੁ, ਆਪੇ ਹੀ ਰੈਣੀ." (ਮਾਰੂ ਸੋਲਹੇ ਮਃ ੧) ੪. ਭਾਵ- ਉਮਰ. "ਮੈ ਸੁਖ ਵਿਹਾਣੀ ਰੈਣੀ." (ਗਉ ਮਃ ੪)
ਸਰੋਤ: ਮਹਾਨਕੋਸ਼
RAIṈÍ
ਅੰਗਰੇਜ਼ੀ ਵਿੱਚ ਅਰਥ2
s. f, Gold or silver melted or set to melt; kusumbhá dye stuff just strained or set to strain; the wall of a fort, a rampart; wealth, happiness, splendour.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ