ਰੋਮਹਰਖਣ
romaharakhana/romaharakhana

ਪਰਿਭਾਸ਼ਾ

ਸੰ. ਰੋਮਹਰ੍ਸ- ਰੋਮਹਰ੍ਸਣ. ਸੰਗ੍ਯਾ- ਖ਼ੁਸ਼ੀ ਨਾਲ ਰੋਮਾਂ ਦਾ ਖੜੇ ਹੋਣਾ. ਰੋਮਾਂਚ. ਮਾਨੋ ਰੋਮਾਂ ਨੂੰ ਖ਼ੁਸ਼ੀ ਚੜ੍ਹ ਗਈ ਹੈ। ੨. ਦੇਖੋ, ਲੋਮਹਰਖਨ. "ਰੋਮਹਰਖਨ ਥੋ ਤਹਾਂ ਸੋਉ ਆਇਓ ਤਹਿ" ਦੌਰ." (ਕ੍ਰਿਸਨਾਵ) ੩. ਬਹੇੜਾ ਬਿਰਛ. ਦੇਖੋ, ਬਹੇੜਾ.
ਸਰੋਤ: ਮਹਾਨਕੋਸ਼