ਰੋਹਿਤ
rohita/rohita

ਪਰਿਭਾਸ਼ਾ

ਧਰਮਾਤਮਾ ਸਤ੍ਯਾਵਾਦੀ ਰਾਜਾ ਹਰਿਸ਼ਚੰਦ੍ਰ ਦਾ ਪੁਤ੍ਰ। ੨. ਸੰ. ਵਿ- ਲਾਲ ਰੰਗਾ। ੩. ਸੰਗ੍ਯਾ- ਲਾਲ ਅਤੇ ਭੂਰੇ ਰੰਗਾ ਘੋੜਾ. ਕੈਲਾ। ੪. ਲਾਲਾ (ਰੱਤਾ) ਮ੍ਰਿਗ, ਚਿੰਕਾਰਾ। ੫. ਰੋਹੂ ਮੱਛੀ। ੬. ਇੰਦ੍ਰ ਦਾ ਧਨੁਖ। ੭. ਕੇਸਰ. ਕਸ਼ਮੀਰਜ। ੮. ਲਹੂ. ਰੁਧਿਰ। ੯. ਰਹੂੜਾ ਬਿਰਛ. ਦੇਖੋ, ਰਹੂੜਾ.
ਸਰੋਤ: ਮਹਾਨਕੋਸ਼