ਰੰਗਸ਼ਾਹ
rangashaaha/rangashāha

ਪਰਿਭਾਸ਼ਾ

ਪਿੰਡ ਮੱਲੂਪੋਤੇ (ਜਿਲਾ ਜਲੰਧਰ) ਦਾ ਵਸਨੀਕ ਅਰੋੜਾ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਉੱਤਮ ਧਰਮਪ੍ਰਚਾਰਕ ਹੋਇਆ. ਗੁਰੂਸਾਹਿਬ ਨੇ ਇਸ ਨੂੰ ਮੰਜੀ ਬਖਸ਼ੀ. ਇਸ ਨੇ ਦੁਆਬੇ ਵਿੱਚ ਗੁਰਸਿੱਖੀ ਦੇ ਫੈਲਾਉਣ ਦਾ ਪੂਰਾ ਜਤਨ ਕੀਤਾ. ਇਸ ਦੀ ਔਲਾਦ ਹੁਣ ਬੰਗਿਆਂ ਵਿੱਚ ਵਸਦੀ ਹੈ.
ਸਰੋਤ: ਮਹਾਨਕੋਸ਼