ਪਰਿਭਾਸ਼ਾ
ਪੰਜਾਬੀ ਵਰਣਮਾਲਾ ਦਾ ਤੇਤੀਹਵਾਂ ਅੱਖਰ, ਇਸ ਦੇ ਉੱਚਾਰਣ ਦਾ ਅਸਥਾਨ ਦੰਦਾਂ ਦਾ ਮੂਲ ਹੈ.#ਪੰਜਾਬੀ ਵਿੱਚ ਲ ਰਾਰੇ ਦੀ ਥਾਂ ਭੀ ਵਰਤੀਦਾ ਹੈ, ਜੈਸੇ- ਰੱਜੂ ਦੀ ਥਾਂ ਲੱਜ. ਪਦਾਂ ਦੇ ਅੰਤ ਇਹ ਪ੍ਰਤ੍ਯਯ ਰੂਪ ਹੋਕੇ ਵਾਨ (ਵਾਲਾ) ਦਾ ਅਰਥ ਦਿੰਦਾ ਹੈ, ਜੈਸੇ ਗੁਸੈਲ। ੨. ਸੰ. ਸੰਗ੍ਯਾ- ਇੰਦ੍ਰ। ੩. ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੪. ਪ੍ਰਕਾਸ਼. ਚਾਨਣ। ੫. ਆਨੰਦ. ਖ਼ੁਸ਼ੀ। ੬. ਵਾਯੁ. ਪੌਣ.
ਸਰੋਤ: ਮਹਾਨਕੋਸ਼