ਪਰਿਭਾਸ਼ਾ
ਵ੍ਯ- ਲਗ. ਤੀਕ. ਤੌੜੀ. ਤਕ. "ਜਉ ਲਉ ਮੇਰੋ ਮੇਰੋ ਕਰਤੋ, ਤਉ ਲਉ ਬਿਖੁ ਘੇਰੇ." (ਗਉ ਮਃ ੫) ੨. ਸੰਗ੍ਯਾ- ਲੂਨ (ਕੱਟਣ) ਯੋਗ੍ਯ ਫਸਲ ਦਾ ਦਰਜਾ, ਜੈਸੇ- ਇਸ ਸਰਦੀ ਵਿੱਚ ਚਾਰ ਲਉ ਦੇ ਮਟਰ ਬੀਜੇ ਹਨ। ੩. ਅਵਸਥਾ. ਉਮਰ। ੪. ਵੰਸ਼ ਦੀ ਪੀੜ੍ਹੀ. ਨਸਲ। ੫. ਤੰਤੁ ਡੋਰ. ਤਾਗਾ. "ਲਉ ਨਾੜੀ, ਸੂਆ ਹੈ ਅਸਤੀ." (ਰਾਮ ਮਃ ੫) ੬. ਵਿ- ਜੈਸਾ. ਤੁੱਲ. ਸਮਾਨ. "ਕਰਨਦੇਵ¹ ਪ੍ਰਮਾਨ ਲਉ ਅਰਿ ਜੀਤਕੈ ਬਹੁ ਸਾਜ." (ਗ੍ਯਾਨ) ਪ੍ਰਾਮਾਣਿਕ ਯੋਧਾ ਕਰਣ ਵਾਂਙ ਵੈਰੀ ਜਿੱਤਕੇ। ੭. ਲਯ. ਲੀਨ. ਗਰਕ. "ਰਾਚਿ ਮਾਚਿ ਤਿਨ ਹੂੰ ਲਉ ਹਸੂਆ." (ਗਉ ਮਃ ੫) ੮. ਲੈਣ ਦਾ ਅਮਰ ਲੈ. "ਰਾਮ ਨਾਮ ਰਸਨਾ ਸੰਗ ਲਉ." (ਸਵੈਯੇ ਸ੍ਰੀ ਮੁਖਵਾਕ ਮਃ ੫)
ਸਰੋਤ: ਮਹਾਨਕੋਸ਼