ਲਕ਼ਵਾ
lakaavaa/lakāvā

ਪਰਿਭਾਸ਼ਾ

ਅ਼. [لقبہ] Facial Paralysis ਸੰ. अर्दितवात. ਅਰਦਿਤਵਾਤ. ਇਸ ਰੋਗ ਵਿੱਚ ਮੂੰਹ ਦੇ ਇੱਕ ਪਾਸੇ ਦੇ ਪੱਠੇ ਕਮਜੋਰ ਹੋਣ ਤੋਂ ਚੇਹਰਾ ਉਸ ਪਾਸੇ ਨੂੰ ਝੁਕ ਜਾਂਦਾ ਹੈ, ਜਿਧਰ ਦੇ ਪੱਠੇ ਰੋਗੀ ਨਹੀਂ. ਮੂੰਹ ਵਿਗਾ ਹੋਣ ਕਰਕੇ ਸਾਫ ਬੋਲਿਆਂ ਨਹੀਂ ਜਾਂਦਾ, ਅੱਖਾਂ ਤੋਂ ਪਾਣੀ, ਮੂੰਹ ਤੋਂ ਲਾਲਾਂ ਵਗਦੀਆਂ ਰਹਿਂਦੀਆਂ ਹਨ, ਰੋਗੀ ਪਾਸੇ ਦੀ ਅੱਖ ਬੰਦ ਨਹੀਂ ਹੋ ਸਕਦੀ.#ਇਸ ਰੋਗ ਦੇ ਕਾਰਣ ਹਨ- ਬਹੁਤ ਉੱਚਾ ਬੋਲਣਾ, ਕਰੜੀਆਂ ਚੀਜਾਂ ਦੰਦ ਦਾੜ੍ਹਾਂ ਨਾਲ ਚੱਬਣੀਆਂ, ਬਹੁਤ ਮੂੰਹ ਤਾਣਕੇ ਅਵਾਸੀਆਂ ਲੈਣੀਆਂ, ਬਹੁਤ ਭਾਰ ਚੁੱਕਣਾ, ਸਰਦੀ ਦਾ ਲੱਗਣਾ, ਦਿਮਾਗ ਦੀਆਂ ਬੀਮਾਰੀਆਂ ਦਾ ਹੋਣਾ, ਬਾਦਫਿਰੰਗ ਹੋਣਾ, ਅਤੇ ਬਹੁਤ ਕਮਜੋਰੀ ਹੋਣੀ ਆਦਿ.#ਇਸ ਦਾ ਇਲਾਜ ਹੈ-#(੧) ਰੋਗ ਦੇ ਹੋਣ ਤੋਂ ਪੰਜ ਸੱਤ ਦਿਨ ਤੀਕ ਕੇਵਲ ਸ਼ਹਦ ਮਿਲਾਕੇ ਪਾਣੀ ਦਿੱਤਾ ਜਾਵੇ.#(੨) ਇੱਕ ਤੋਲਾ ਲਸਣ ਕੁੱਟਕੇ, ਹਿੰਗ, ਜੀਰਾ, ਸੇਂਧਾ ਲੂਣ, ਸੰਚਰ ਲੂਣ, ਮਘਾਂ, ਮਿਰਚਾਂ ਅਤੇ ਸੁੰਢ ਇਹ ਸਭ ਇੱਕ ਇੱਕ ਮਾਸ਼ਾ ਪੀਹਕੇ ਲਸਣ ਨਾਲ ਮਿਲਾਕੇ ਨਿੱਤ ਸਵੇਰ ਵੇਲੇ ਇਰੰਡ ਦੇ ਕਾੜ੍ਹੇ ਨਾਲ ਖਵਾਇਆ ਜਾਵੇ.#(੩) ਛੋਲਿਆਂ ਦਾ ਪਾਣੀ, ਕਬੂਤਰ ਬਟੇਰ ਦਾ ਸ਼ੋਰਵਾ ਖਾਣ ਨੂੰ ਦੇਣਾ ਚਾਹੀਏ.
ਸਰੋਤ: ਮਹਾਨਕੋਸ਼