ਪਰਿਭਾਸ਼ਾ
ਸੰਗ੍ਯਾ- ਜਿਸ ਨਾਲ ਲਖਾਇਆ (ਜਤਾਇਆ) ਜਾਵੇ. ਅਲਾਮਤ. ਲੱਛਣ. ਦੂਸਰੀ ਵਸਤੁ ਤੋਂ ਭੇਦ ਕਰਨ ਵਾਲਾ ਚਿੰਨ੍ਹ. ਉਹ ਤਾਰੀਫ ਜੋ ਅਤਿਵ੍ਯਾਪਤਿ ਅਵ੍ਯਾਪਤਿ ਅਤੇ ਅਸਦਭਾਵ (ਅਸੰਭਵ) ਦੋਸ ਤੋਂ ਰਹਿਤ ਹੋਵੇ (defination) ਵਿਦ੍ਵਾਨਾਂ ਨੇ ਲਕ੍ਸ਼੍ਣ ਦੋ ਪ੍ਰਕਾਰ ਦਾ ਮੰਨਿਆ ਹੈ. ਇੱਕ ਸ੍ਵਰੂਪ. ਦੂਜਾ ਤਟਸ੍ਥ. ਸ੍ਵਰੂਪ ਉਹ ਹੈ ਜੋ ਵਸ੍ਤੁ ਤੋਂ ਭਿੰਨ ਨਹੀਂ, ਜੈਸੇ ਬ੍ਰਹਮ ਦਾ ਲਕ੍ਸ਼੍ਣ ਸਤ੍ਯ ਚੇਤਨ ਅਤੇ ਆਨੰਦ ਹੈ. ਤਟਸ੍ਥ (ਕਿਨਾਰੇ ਅਤੇ ਕਦੇ ਕਦੇ ਰਹਿਣ ਵਾਲਾ) ਲਕ੍ਸ਼੍ਣ ਉਹ ਹੈ, ਜੋ ਸ੍ਵਰੂਪ ਤੋਂ ਭਿੰਨ ਹੋਵੇ, ਜੈਸੇ ਜਗਤਕਰਤਾ, ਵਿਸ਼੍ਵਪਾਲਕ ਅਤੇ ਸੰਹਾਰਕਰਤਾ ਆਦਿ। ੨. ਰਾਮਚੰਦ੍ਰ ਜੀ ਦਾ ਭਾਈ, ਲਕ੍ਸ਼੍ਮਣ। ੩. ਸਾਰਸ ਪੰਛੀ। ੪. ਖ਼ੁਸ਼ਨਸੀਬੀ ਦਾ ਚਿੰਨ੍ਹ.
ਸਰੋਤ: ਮਹਾਨਕੋਸ਼