ਲਕ੍ਸ਼੍‍ਮਣ
laksh‍mana/laksh‍mana

ਪਰਿਭਾਸ਼ਾ

ਸੰ. ਲਕ੍ਸ਼੍‍ਮ੍‍ਣ. ਵਿ- ਚਿੰਨ੍ਹ (ਨਿਸ਼ਾਨ) ਵਾਲਾ। ੨. ਸੰਗ੍ਯਾ- ਸੁਮਿਤ੍ਰਾ ਦੇ ਉਦਰ ਤੋਂ ਰਾਜਾ ਦਸ਼ਰਥ ਦਾ ਪੁਤ੍ਰ, ਜੋ ਸ਼੍ਰੀ ਰਾਮ ਦਾ ਛੋਟਾ ਭਾਈ ਸੀ. ਪੁਰਾਣਾਂ ਵਿੱਚ ਇਸ ਨੂੰ ਸ਼ੇਸਨਾਗ ਦਾ ਅਵਤਾਰ ਲਿਖਿਆ ਹੈ. ਲਕ੍ਸ਼੍‍ਮਣ ਦੀ ਇਸਤ੍ਰੀ ਉਰਮਿਲਾ (ਜਨਕ ਦੀ ਪੁਤ੍ਰੀ) ਸੀ. ਜਿਸ ਤੋਂ ਅੰਗਦ ਅਤੇ ਚੰਦ੍ਰਕੇਤੁ ਦੋ ਪੁਤ੍ਰ ਹੋਏ। ੩. ਦੁਰਯੋਧਨ ਦਾ ਪੁਤ੍ਰ, ਜੋ ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਅਰਜੁਨ ਦੇ ਪੁਤ੍ਰ ਅਭਿਮਨ੍ਯੁ ਨੇ ਮਾਰਿਆ.
ਸਰੋਤ: ਮਹਾਨਕੋਸ਼