ਪਰਿਭਾਸ਼ਾ
ਰਿਆਸਤ ਪਟਿਆਲੇ ਦੇ ਥਾਣੇ ਘਨੌਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅੰਬਾਲਾ ਛਾਉਣੀ ਤੋਂ ਚਾਰ ਮੀਲ ਪੱਛਮ ਹੈ, ਇੱਥੇ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਮਾਤਾ ਜੀ ਸਮੇਤ ਪਟਨੇ ਤੋਂ ਆਨੰਦਪੁਰ ਨੂੰ ਜਾਂਦੇ ਕਈ ਮਹੀਨੇ ਵਿਰਾਜੇ ਹਨ. ਸ਼ਾਹਭੀਖ ਫਕੀਰ ਇਸ ਥਾਂ ਠਸਕੇ ਤੋਂ ਆਕੇ ਸਤਿਗੁਰੂ ਨੂੰ ਮਿਲਿਆ ਦੇਖੋ, ਸ਼ਾਹਭੀਖ.#ਮਾਤਾ ਗੁਜਰੀ ਜੀ ਦਾ ਲਗਵਾਇਆ ਇੱਥੇ ਇੱਕ ਖੂਹ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦਸ਼ਮੇਸ਼ ਅਤੇ ਮਾਤਾ ਗੁਜਰੀ ਜੀ ਦੇ ਪਲੰਘ ਭੀ ਇਸ ਥਾਂ ਹਨ. ਸਾਢੇ ਚਾਰ ਸੌ ਸਾਲਾਨਾ ਜਾਗੀਰ ਰਿਆਸਤ ਪਟਿਆਲਾ ਤੋਂ ਪੱਚੀ ਰੁਪਯੇ ਪਿੰਡ ਬਾੜਾ ਜਿਲਾ ਅੰਬਾਲਾ ਤੋਂ ਮਿਲਦੇ ਹਨ. ਕਬੀਰ ੬੦ ਵਿੱਘੇ ਜ਼ਮੀਨ ਭਾਣੋਖੇੜੀ, ਬਹਿਬਲਪੁਰ, ਸਕਰਾਹੋਂ ਆਦਿ ਪਿੰਡਾਂ ਵਿੱਚ ਹੈ. ਰਿਆਸਤ ਵੱਲੋਂ ਪ੍ਰਬੰਧਕ ਕਮੇਟੀ ਦੇ ਹੱਥ ਸਾਰਾ ਇੰਤਜਾਮ ਹੈ.
ਸਰੋਤ: ਮਹਾਨਕੋਸ਼