ਲਨਤਰਾਨੀ
lanataraanee/lanatarānī

ਪਰਿਭਾਸ਼ਾ

ਅ਼. [لنترانی] ਤੂੰ ਮੈਨੂ ਨਹੀਂ ਦੇਖ ਸਕਦਾ. ਇਹ ਵਾਕ ਕਰਤਾਰ ਵੱਲੋਂ ਮੂਸਾ ਨੂੰ ਕਿਹਾ ਗਿਆ ਸੀ. "ਆਵਾਜ਼ ਲਨਤਰਾਨੀ ਹਰਦਮ ਬਗੋਸ਼ੇ ਦਿਲ। ਮੂਸਾ ਮਗਰ ਬਦੀਦਨੇ ਦੀਦਾਰ ਮੇ ਰਵਦ." (ਦੀਵਾਨ ਗੋਯਾ) ੨. ਹੁਣ ਸ਼ੇਖੀ ਮਾਰਨ ਦੇ ਅਰਥਾਂ ਵਿੱਚ ਲੋਕ ਇਸ ਨੂੰ ਵਰਤਦੇ ਹਨ. ਭਾਵ ਇਹ ਹੁੰਦਾ ਹੈ ਕਿ ਜੋ ਚੀਜ ਦੇਖੀ ਨਹੀਂ, ਜਿਸ ਦਾ ਪੂਰਾ ਗ੍ਯਾਨ ਨਹੀਂ ਉਸ ਬਾਬਤ ਗੱਪ ਅਤੇ ਡੀਂਗ ਮਾਰਨੀ.
ਸਰੋਤ: ਮਹਾਨਕੋਸ਼