ਲਲਿਤ
lalita/lalita

ਪਰਿਭਾਸ਼ਾ

ਸੰ. ਵਿ- ਸੁੰਦਰ. ਮਨੋਹਰ. "ਧੁਨਿਤ ਲਲਿਤ." (ਭੈਰ ਪੜਤਾਲ ਮਃ ੫) ੨. ਚਾਹਿਆ ਹੋਇਆ. ਲੋੜੀਂਦਾ। ੩. ਸੰਗ੍ਯਾ- ਕਾਵ੍ਯ ਅਨੁਸਾਰ ਇੱਕ ਹਾਵ- "ਬੋਲਨ ਹਸਨ ਬਿਲੋਕਬੋ ਚਲਨ ਮਨੋਹਰ ਰੂਪ। ਜੈਸੇ ਤੈਸੇ ਬਰਨਿਯੇ ਲਲਿਤ ਹਾਵ ਅਨੁਰੂਪ॥" (ਰਸਿਕਪ੍ਰਿਯਾ) ੪. ਭੈਰਵ ਠਾਟ ਦਾ ਇੱਕ ਸਾੜਵ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮੱਧਮ ਅਤੇ ਧੈਵਤ ਦੀ ਸੰਗਤਿ ਰਹਿਂਦੀ ਹੈ. ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ. ਕੰਪ ਸਾਥ ਤੀਵ੍ਰ ਮੱਧਮ ਭੀ ਲਗ ਜਾਂਦਾ ਹੈ. ਸੜਜ ਗਾਂਧਾਰ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਗਾਉਣ ਦਾ ਵੇਲਾ ਤੜਕੇ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ.#ਆਰੋਹੀ- ਨ ਰਾ ਗ ਮ ਮੀ ਮ ਗ ਮੀ ਧਾ ਸ.#ਅਵਰੋਹੀ- ਗ ਨ ਧਾ ਮੀ ਧਾ ਮੀ ਮ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਲਲਿਤ ਨੂੰ ਸੂਹੀ ਨਾਲ ਮਿਲਾਕੇ ਲਿਖਿਆ ਹੈ।#੫. ਇੱਕ ਅਰਥਾਲੰਕਾਰ. ਜੋ ਬਾਤ ਕਹਿਣੀ ਹੈ, ਉਸ ਦੇ ਥਾਂ ਉਸ ਦਾ ਪ੍ਰਤਿਬਿੰਬ ਵਰਣਨ ਕਰੀਯੇ, ਅਰਥਾਤ ਕਹਿਣ ਯੋਗ੍ਯ ਬਾਤ ਦੀ ਝਲਕ. ਵਾਕਰਚਨਾ ਵਿੱਚ ਪਾਈ ਜਾਵੇ, ਇਹ "ਲਲਿਤ" ਅਲੰਕਾਰ ਹੈ.#ਕਹਿਯੇ ਕਛੁ ਪ੍ਰਤਿਬਿੰਬ ਸੋ, ਤਾਸੁ ਬਨਾਯ ਸੁ ਧੀਰ,#ਅਲੰਕਾਰ ਵਰਣੈ ਤਹਾਂ, ਲਲਿਤ ਸੁਮਤਿ ਗੰਭੀਰ.#(ਰਾਮਚੰਦ੍ਰ ਭੂਸਣ)#ਉਦਾਹਰਣ-#ਬੀਉ ਬੀਜਿ ਪਤਿ ਲੈਗਏ, ਅਬ ਕਿਉ ਉਗਵੈ ਦਾਲਿ? (ਵਾਰ ਆਸਾ) ੬. ਦੇਖੋ, ਸਵੈਯੇ ਦਾ ਰੂਪ ੮.
ਸਰੋਤ: ਮਹਾਨਕੋਸ਼

ਸ਼ਾਹਮੁਖੀ : للِت

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

handsome, beautiful, fine, delicate; light
ਸਰੋਤ: ਪੰਜਾਬੀ ਸ਼ਬਦਕੋਸ਼